Zara Faasley Te Lyrics – Satinder Sartaaj

Home » Punjabi » Zara Faasley Te Lyrics – Satinder Sartaaj

Zara Faasley Te Lyrics

ਜ਼ਰਾ ਫ਼ਾਸਲੇ ‘ਤੇ
Zara Faasley Te
ਲੰਘ ਗਏ ਮਹੀਨੇ ਏਹੀ ਚੱਲੀ ਜਾਂਦੇ ਗੇੜੇ
ਸਾਨੂੰ ਕੰਮ ਹੋਰ ਕਿਹੜੇ
ਨਾ ਹੀ ਹੁੰਦਾ ਦੂਰ ਨਾ ਹੀ ਹੁੰਦਾ ਭੈੜਾ ਨੇੜੇ
ਕੈਸੇ ਮਸਲੇ ਨੇ ਛੇੜੇ
ਹੋਈਆਂ ਕੋਸ਼ਿਸ਼ਾਂ ਵੀ ਵੈਸੇ ਇੱਕ-ਦੋ
ਨੀ ਕੁੱਛ ਤਾਂ ਕਰੋ
ਇਹ ਕੰਮ ਹੈ ਨੀ ਉਹਦੇ ਵੱਸ ਦਾ
ਜ਼ਰਾ ਫ਼ਾਸਲੇ ‘ਤੇ ਜਾਂਦਾ ਏ ਖਲੋ
ਨੀ ਸੱਧਰਾਂ ਲੁਕੋ
ਤੇ ਮਿੰਨ੍ਹਾ ਜਿਹਾ ਰਹੇ ਹੱਸਦਾ
ਰੋਜ਼ ਰਹਿੰਦੀ ਏ ਉਡੀਕ ਜਿਹਦੀ ਉਹ
ਅੱਖਾਂ ਨੇ ਪੜ੍ਹੀ ਜੋ
ਨਾ ਪੁੱਛਦਾ ਨਾ ਗੱਲ ਦੱਸਦਾ
ਅੱਖੀਆਂ ਮਿਲਾਉਣ ਦਾ ਵੀ ਕਰਦਾ ਨੀ ਜੇਰਾ
ਓ ਬੱਲੇ ਤੇਰੇ ਸ਼ੇਰਾ
ਅਸੀਂ ਉਹਨੂੰ ਵੈਸੇ ਮੌਕਾ ਦਿੱਤਾ ਏ ਬਥੇਰਾ
ਪਾਇਆ ਇਸ਼ਕੇ ਦਾ ਘੇਰਾ
ਬੱਸ ਕੋਲ਼ ਆ ਕੇ ਜਾਂਦਾ ਚੁੱਪ ਹੋ
ਜਤਾਉਂਦਾ ਨਹੀਓਂ ਮੋਹ
ਪਤਾ ਨੀ ਕਿਹੜਾ ਨਾਗ ਡੱਸਦਾ
ਸੱਜਾਂ-ਫੱਬਾਂ ਉਹਦੇ ਲਈ ਕਿ ਸ਼ੈਦ ਕਦੀਂ ਕੁੱਛ ਬੋਲੇ
ਨੀ ਉਹ ਦਿਲਾਂ ਦੀ ਫ਼ਰੋਲੇ
ਉੰਝ ਸਾਨੂੰ ਵੇਖਦਾ ਰਹਿੰਦਾ ਏ ਹੋ ਕੇ ਓਹਲੇ
ਤੇ ਉਹ ਗਾਉਂਦਾ ਰਹਿੰਦਾ ਢੋਲੇ
ਲਈਏ ਗਲ਼ੇ ਵਾਲ਼ੀ ਗਾਨੀ ‘ਚ ਪਰੋ
ਸੁਣੋ ਨੀ ਕੁੜੀਓ
ਸ਼ਰੀਫ਼ ਪੁੱਤ ਮੇਰੀ ਸੱਸ ਦਾ
ਬੜਾ ਤੰਗ ਕਰਦਾ ਖ਼ਿਆਲਾਂ ਵਿੱਚ ਆ ਕੇ
ਤੇ ਉਹ ਸੁਫ਼ਨੇ ਰੰਗਾ ਕੇ
ਨਾਲ਼ੇ ਸਰਤਾਜ ਵਾਲ਼ੇ ਨਗ਼ਮੇ ਸੁਣਾ ਕੇ
ਸੱਚੀਂ ਰੂਹਾਂ ਨੂੰ ਰਜਾ ਕੇ
ਨੀ ਉਹ ਚੰਨ ਤੇ ਮੈਂ ਓਸਦੀ ਆਂ ਲੋ
ਇਹ ਨਾਜ਼ੁਕ ਏ ਛੋਹ
ਦਿਲਾਂ ਦੇ ਅੰਬਰਾਂ ‘ਚ ਵੱਸਦਾ

Written by: Satinder Sartaaj

If Found Any Mistake in above lyrics?, Please let us know using contact form with correct lyrics!

Zara Faasley Te Music Video

Zara Faasley Te Song Info:

Song: Zara Faasley Te
Singer(s): Satinder Sartaaj
Musician(s): Beat Minister
Lyricist(s): Satinder Sartaaj
Cast: Satinder Sartaaj, Haseena
Label(©): Jugnu

Leave a Comment